ਨਵੀਂ ਦਿੱਲੀ, 26 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਬੀ.ਆਰ.ਅੰਬੇਡਕਰ ਦੇ ਭਾਸ਼ਣ ਦਾ ਇੱਕ ਹਿੱਸਾ ਟਵਿੱਟਰ ਉੱਪਰ ਸਾਂਝਾ ਕਰਦਿਆ ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਦਿਵਸ ਦੀ ਮੁਬਾਰਕਬਾਦ ਦਿੱਤੀ ਹੈ।ਡਾ. ਅੰਬੇਡਕਰ ਨੇ ਆਪਣੇ ਇਸ ਭਾਸ਼ਣ ਵਿਚ ਸੰਵਿਧਾਨ ਦੇ ਖਰੜੇ ਨੂੰ ਅਪਨਾਉਣ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਓਧਰ ਕਾਂਗਰਸ ਵੱਲੋਂ ਵਿਰੋਧੀ ਪਾਰਟੀਆਂ ਤੱਕ ਪਹੁੰਚ ਕਰਨ ਤੋਂ ਬਾਅਦ ਕਾਂਗਰਸ ਸਮੇਤ 14 ਵਿਰੋਧੀ ਪਾਰਟੀਆਂ ਅੱਜ ਸੰਵਿਧਾਨ ਦਿਵਸ ਸਬੰਧੀ ਸੰਸਦ ਦੇ ਸੈਂਟਰਲ ਹਾਲ ‘ਚ ਹੋ ਰਹੇ ਸਮਾਗਮ ਦਾ ਵਿਰੋਧ ਕਰ ਰਹੀਆਂ ਹਨ।