ਨਵੀਂ ਦਿੱਲੀ, 26 ਨਵੰਬਰ – ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਅੱਜ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋ ਗਿਆ ਹੈ। ਕਿਸਾਨਾਂ ਨੇ ਇਸ ਅੰਦੋਲਨ ਦੌਰਾਨ ਗਰਮੀ, ਸਰਦੀ, ਬਰਸਾਤ-ਤੂਫਾਨ ਦੇ ਨਾਲ ਨਾਲ ਅਨੇਕਾਂ ਸਾਜ਼ਿਸ਼ਾਂ ਦਾ ਵੀ ਸਾਹਮਣਾ ਕੀਤਾ ਹੈ। ਕਿਸਾਨਾਂ ਭਰਾਵਾਂ ਦੇ ਹੌਂਸਲੇ, ਦਲੇਰੀ, ਜਜ਼ਬੇ ਅਤੇ ਬਲਿਦਾਨ ਨੂੰ ਸਲਾਮ ਕਰਦਿਆ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਿਖਾ ਦਿੱਤਾ ਹੈ ਕਿ ਸਬਰ ਦੇ ਨਾਲ ਹੱਕ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ।