ਤੇਜ ਰਫਤਾਰ ਬੱਸ ਦੀ ਟੱਕਰ ਤੋਂ ਬਾਅਦ ਨਹਿਰ ‘ਚ ਡਿੱਗਾ ਆਟੋ

ਗੁਰਦਾਸਪੁਰ , 26 ਨਵੰਬਰ – ਗੁਰਦਾਸਪੁਰ ਦੇ ਦੀਨਾਨਗਰ ਵਿੱਚ ਧਮਰਾਈ ਨਹਿਰ ਉੱਤੇ ਅੱਜ ਸਵੇਰੇ ਇਕ ਨਿਜੀ ਬੱਸ ਵਲੋਂ ਟੱਕਰ ਮਾਰ ਜਾਣ ਤੋਂ ਬਾਅਦ ਸਕੂਲੀ ਲੜਕੀਆਂ ਨਾਲ ਭਰਿਆ ਆਟੋ ਨਹਿਰ ਵਿਚ ਜਾ ਡਿੱਗਾ।ਹਾਦਸੇ ਤੋਂ ਬਾਅਦ ਹੀ ਮੌਕੇ ‘ਤੇ ਮੌਜੂਦ ਲੋਕਾਂ ਨੇ ਆਟੋ ਸਵਾਰ ਲੜਕੀਆਂ ਅਤੇ ਮਹਿਲਾ ਨੂੰ ਨਹਿਰ ਵਿਚੋਂ ਸੁਰੱਖਿਅਤ ਕੱਢ ਲਿਆ, ਜਿਸ ਕਾਰਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜਦਕਿ ਆਟੋ ਵਿਚ ਸਵਾਰ ਲੜਕੀਆਂ ਦੇ ਮਾਮੂਲੀ ਚੋਟਾਂ ਆਈਆਂ ਹਨ।ਚਸ਼ਮਦੀਦ ਲੋਕਾਂ ਨੇ ਦਸਿਆ ਕੇ ਆਟੋ ਸੜਕ ਕਿਨਾਰੇ ਖੜਾ ਸੀ ਜਿਸ ਵਿਚ ਸਕੂਲੀ ਲੜਕੀਆਂ ਅਤੇ ਇਕ ਮਹਿਲਾ ਸਵਾਰ ਸੀ।ਇਸ ਦੌਰਾਨ ਪਿਛਿਓ ਆਈ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫਤਾਰ ਬੱਸ ਪਿਛਲੇ ਪਾਸੇ ਤੋਂ ਆਟੋ ਨਾਲ ਆ ਟਕਰਾਈ ਜਿਸ ਕਾਰਨ ਆਟੋ ਸਵਾਰੀਆਂ ਸਮੇਤ ਨਹਿਰ ਵਿੱਚ ਜਾ ਡਿੱਗਿਆ।ਇਸ ਘਟਨਾ ਤੋਂ ਬਾਅਦ ਲੋਕਾਂ ਨੇ ਬੱਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ ਜਦਕਿ ਬੱਸ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *