ਪੂਰੇ ਦੇਸ਼ ਭਰ ਦੇ ਨਾਲ ਨਾਲ ਪੰਜਾਬ ਭਰ ਵਿੱਚ ਕੋਰੋਨਾ ਦੀ ਵੱਧ ਰਹੀ ਰਫਤਾਰ ਇੱਕ ਗੰਭੀਰ ਚਿੰਤਾਂ ਦਾ ਵਿਸ਼ਾ ਬਣੀ ਹੋਈ ਹੈ। ਕੋਰੋਨਾ ਦੀ ਇਸ ਭਿਆਂਕਰ ਬਿਮਾਰੀਨਾਲ ਲੱਖਾਂ ਦੀ ਤਦਾਦ ਵਿੱਚ ਰੋਜਾਨਾ ਹੀ ਕੇਸ ਆ ਰਹੇ ਹਨ। ਜਦ ਕਿ ਮੌਤਾਂ ਦੀ ਤਦਾਦ ਵੀ ਵੱਧਦੀ ਜਾ ਰਹੀ ਹੈ। ਜੇਕਰ ਗੱਲ ਕਰੀਏ ਫਗਵਾੜਾ ਦੀ ਤਾਂ ਫਗਵਾੜਾ ਦੇਮਹੱੁਲਾ ਭਗਤਪੁਰਾ ਵਿੱਚ ਵੀ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹਲਕਾ ਫਗਵਾੜਾ ਦੇਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ ਫਗਵਾੜਾਪਰਮਜੀਤ ਸਿੰਘ ਅਤੇ ਐੱਸ.ਐੱਮ.ਓ ਸਿਵਲ ਹਸਪਤਾਲ ਡਾ ਕਮਲ ਕਿਸ਼ੋਰ ਵੀ ਮਜੋੁਦ ਸਨ। ਮੀਟਿੰਗ ਦੋਰਾਨ ਜਿੱਥੇ ਫਗਵਾੜਾ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਉਥੇ ਹੀ ਉਨਾਂ ਵੱਲੋਂ ਮਹੱੁਲਾ ਭਗਤਪੁਰਾ ਦੀਆਂ ਸੀਲ ਕੀਤੀਆ ਗਲੀਆ ਦਾ ਦੋਰਾ ਵੀ ਕੀਤਾ ਗਿਆ। ਇਸ ਮੋਕੇ ਹਲਕਾਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮਹੱੁਲਾ ਭਗਤਪੁਰਾ ਦੇ ਵਾਸੀਆਂ ਨੂੰ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਰਕਾਰ ਦੀਆਂਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾ ਵਜਾ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।
ਉਧਰ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਰੂਰਤ ਪੈਣ ਤੇ ਹੀ ਘਰੋਂ ਬਾਹਰ ਨਿਕਲਣ ਅਤੇ ਇਸਬਿਮਾਰੀ ਤੋਂ ਬਚਣ ਲਈ ਮੂੰਹ ਤੇ ਮਾਸਕ ਪਾ ਕੇ ਰੱਖਣ ਅਤੇ ਸੈਨੇਟਾਈਜ ਦੀ ਵਰਤੋਂ ਕਰਨ। ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਆਪਸੀ ਦੂਰੀ ਬਣਾਈ ਰੱਖਣ ਲਈਵੀ ਜਾਗਰੁਕ ਕੀਤਾ।