ਨਵੀਂ ਦਿੱਲੀ, 26 ਨਵੰਬਰ – ਗਾਜ਼ੀਪੁਰ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦ ਤੱਕ ਸੰਸਦ ਦਾ ਸੈਸ਼ਨ ਚੱਲੇਗਾ, ਤਦ ਤੱਕ ਸਰਕਾਰ ਕੋਲ ਸੋਚਨ ਤੇ ਸਮਝਣ ਦਾ ਸਮਾਂ ਹੈ। ਅੱਗੇ ਕਿਸਾਨ ਅੰਦੋਲਨ ਕਿਸ ਤਰਾਂ ਚਲਾਉਣਾ ਹੈ, ਇਸ ਦਾ ਫੈਸਲਾ ਸੰਸਦ ਚੱਲਣ ‘ਤੇ ਲਿਆ ਜਾਵੇਗਾ। ਕਿਸਾਨ ਅੰਦੋਲਨ ਦੀ ਅਗਲੀ ਰੂਪਰੇਖਾ ਕੀ ਹੋਵੇਗੀ, ਇਸ ਦਾ ਫੈਸਲਾ 27 ਨਵੰਬਰ ਕੱਲ੍ਹ ਯਾਣਿ ਕਿ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਦੌਰਾਨ ਲਿਆ ਜਾਵੇਗਾ।