ਮੋਹਾਲੀ, 27 ਨਵੰਬਰ – ਮੁਹਾਲੀ ਵਿਖੇ ਕੱਚੇ ਅਧਿਆਪਕਾਂ ਦੇ ਧਰਨੇ ਵਿਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਪੰਜਾਬ ਸਰਕਾਰ ਨੇ ਕਿਹੜੇ 36,000 ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ। ਨਾਂ ਤਾਂ ਅਧਿਆਪਕ ਪੱਕੇ ਹੋਏ ਹਨ ਤੇ ਨਾ ਸਫਾਈ ਮੁਲਾਜ਼ਮ। ਉਨ੍ਹਾਂ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੂੰ ਸਵਾਲ ਕੀਤਾ ਕਿ ਚਰਨਜੀਤ ਚੰਨੇ ਦੱਸਣ ਕਿ ਉਨ੍ਹਾਂ ਨੇ ਕਿੰਨੇ ਅਧਿਆਪਕ ਪੱਕੇ ਕੀਤੇ ਹਨ।ਲੋਕ ਚਰਨਜੀਤ ਚੰਨੀ ਦੇ ਭਾਸ਼ਣ ਨੂੰ ਸੁਣ ਸੁਣ ਕੇ ਬੋਰ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਵਾਅਦਾ ਕੀਤਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ।