ਪਟਿਆਲਾ ਨਗਰ ਨਿਗਮ ਦੇ ਮੁਅੱਤਲ ਮੇਅਰ ਸੰਜੀਵ ਬਿੱਟੂ ਵੱਲੋਂ ਹਾਈਕੋਰਟ ਦਾ ਰੁਖ

ਪਟਿਆਲਾ, 30 ਨਵੰਬਰ – ਪਟਿਆਲਾ ਨਗਰ ਨਿਗਮ ਦੇ ਕੈਪਟਨ ਸਮਰਥਕ ਮੁਅੱਤਲ ਮੇਅਰ ਸੰਜੀਵ ਬਿੱਟੂ ਨੇ ਆਪਣੀ ਮੁਅੱਤਲੀ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਮਾਮਲੇ ਨੂੰ ਲੈ ਕੇ ਹਾਈਕੋਰਟ ‘ਚ ਕੱਲ੍ਹ ਸੁਣਵਾਈ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨ ਨਿਰਧਾਰਤ ਨਿਯਮਾਂ ਤਹਿਤ ਬਹੁਮੱਤ ਨਾ ਸਾਬਤ ਕਰ ਸਕਣ ‘ਤੇ ਸੰਜੀਵ ਬਿੱਟੂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *