ਚੰਡੀਗੜ੍ਹ, 30 ਨਵੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੇ ਕਰਜ਼ ਮਾਫੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਨੂੰ ਲੈ ਕੇ ਟਵੀਟ ਕਰ ਚਰਨਜੀਤ ਚੰਨੀ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਚਾਹੁੰਦੇ ਹਨ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰੇ।ਚਰਨਜੀਤ ਚੰਨੀ ਭਾਜਪਾ ਸਰਕਾਰ ਤੋਂ ਆਪਣੀ ਕਾਂਗਰਸ ਸਰਕਾਰ ਦੁਆਰਾ ਪੰਜਾਬ ਦੇ ਲੋਕਾਂ ਨਾਲ ਕੀਤੇ 50 ਫੀਸਦੀ ਵਾਅਦੇ ਪੂਰੇ ਕਰਵਾਉਣਾ ਚਾਹੁੰਦੇ ਹਨ।ਚਰਨਜੀਤ ਚੰਨੀ ਦੀ ਅਗਲੀ ਡਿਮਾਂਡ ਇਹ ਹੋਣੀ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 3 ਰੁਪਏ ਬਿਜਲੀ ਯੂਨਿਟ ਦੇਣ ਦੇ ਵਾਅਦੇ ਚੋਂ ਡੇਢ ਰੁਪਏ ਪ੍ਰਤੀ ਯੂਨਿਟ ਬਿਜਲੀ ਕੇਂਦਰ ਦੇਵੇ।ਉਨ੍ਹਾਂ ਸਵਾਲ ਕੀਤਾ ਕਿ ਕਿਸਾਨਾਂ ਨਾਲ ਕਰਜ਼ ਮਾਫੀ ਦਾ ਵਾਅਦਾ ਕਾਂਗਰਸ ਨੇ ਕੀਤਾ ਸੀ ਜਾਂ ਕੇਂਦਰ ਨੇ? ਕੀ ਕਾਂਗਰਸ ਦਾ ਮੈਨੀਫੈਸਟੋ ਭਾਜਪਾ ਵੱਲੋਂ ਕੰਟਰੋਲਡ ਹੈ? ਅਸੀਂ ਇਨ੍ਹਾਂ ਦੇ ਗੁਪਤ ਸਮਝੌਤਿਆ ਨੂੰ ਜਾਣਦੇ ਹਾਂ, ਪਰ ਇੰਨੇ ਬੇਸ਼ਰਮ ਕਿਉਂ ਹੋ? ਹਰ ਕੋਈ ਜਾਣਦਾ ਹੈ ਕਿ ਕਾਂਗਰਸ ਝੂਠਿਆ ਦੀ ਪਾਰਟੀ ਹੈ ਤੇ ਲੋਕ ਸਿਰਫ ਇਨ੍ਹਾਂਦੀਆਂ 50 ਫ਼ੀਸਦੀ ਗੱਲਾਂ ‘ਤੇ ਹੀ ਭਰੋਸਾ ਕਰ ਸਕਦੇ ਹਨ।