ਨਵੀਂ ਦਿੱਲੀ, 2 ਦਸੰਬਰ – ਭਾਰਤ ਦੀ star athlete ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ ਦੀ ਯੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।World Athletics ਨੇ ਅੰਜੂ ਬੌਬੀ ਜਾਰਜ ਨੂੰ ਇਹ ਐਵਾਰਡ ਭਾਰਤ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਮਹਿਲਾਵਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਦਿੱਤਾ ਹੈ। ਭਾਰਤ ਦੀਆਂ ਕਈ ਮਹਿਲਾਵਾਂ ਅੰਜੂ ਬੌਬੀ ਜਾਰਜ ਤੋਂ ਪ੍ਰੇਰਣਾ ਲੈ ਕੇ Athletics ਵਿਚ ਭਾਰਤ ਦਾ ਨਾਂਅ ਦੁਨੀਆ ਭਰ ‘ਚ ਰੌਸ਼ਨ ਕਰ ਰਹੀਆਂ ਹਨ।ਦੱਸ ਦਈਏ ਕਿ ਅੰਜੂ ਬੌਬੀ ਜਾਰਜ ਨੇ 2003 ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ long jump ‘ਚ ਕਾਂਸੇ ਦਾ ਮੈਡਲ ਆਪਣੇ ਨਾਂਅ ਕੀਤਾ ਸੀ। ਇੰਡੀਅਨ ਅਥਲੈਟਿਕਸ ਫੈੱਡਰੇਸ਼ਨ ਦੀ ਸੀਨੀਅਰ ਵਾਈਸ ਪ੍ਰਧਾਨ ਅੰਜੂ ਬੌਬੀ ਜਾਰਜ ਨੇ 2016 ਵਿਚ ਨੌਜਵਾਨਾਂ ਲਈ ਟਰੇਨਿੰਗ ਅਕੈਡਮੀ ਖੋਲ੍ਹੀ ਸੀ, ਜਿਸ ਨੇ ਅੰਡਰ-20 ਮੈਡਲ ਜੇਤੂਆਂ ਨੂੰ ਤਿਆਰ ਕੀਤਾ ਸੀ।