ਨਵੀਂ ਦਿੱਲੀ, 3 ਦਸੰਬਰ – ਦਿੱਲੀ-ਐਨ.ਸੀ.ਆਰ ‘ਚ ਪ੍ਰਦੂਸ਼ਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਯੂ.ਪੀ ਸਰਕਾਰ ਦੇ ਵਕੀਲ ਰਣਜੀਤ ਕੁਮਾਰ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਯੂ.ਪੀ ਡਾਊਨ ਵਿੰਡ ਹੈ ਤੇ ਯੂ.ਪੀ ਦੇ ਉਦਯੋਗਾਂ ਦਾ ਧੂਆਂ ਦਿੱਲੀ ਵੱਲ ਨਹੀਂ ਆਉਂਦਾ।ਜ਼ਿਆਦਾਤਰ ਹਵਾ ਪਾਕਿਸਤਾਨ ਵੱਲੋਂ ਆਉਂਦੀ ਹੈ ਜੋ ਕਿ ਦਿੱਲੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ। ਇਸ ਲਈ ਯੂ.ਪੀ ‘ਚ ਖੰਡ ਮਿੱਲਾਂ ਅਤੇ ਦੁੱਧ ਦੀਆਂ ਫੈਕਟਰੀਆਂ ਉੱਪਰ ਕੋਈ ਪਾਬੰਦੀ ਨਹੀਂ ਲੱਗਣੀ ਚਾਹੀਦੀ। ਇਸ ਉੱਪਰ CJI ਐਨ.ਵੀ ਰਾਮੰਨਾ ਨੇ ਕਿਹਾ ਕੀ ਤੁਸੀ ਪਾਕਿਸਤਾਨੀ ਦੀ ਇੰਡਸਟਰੀ ਨੂੰ ਬੈਨ ਕਰਵਾਉਣਾ ਚਾਹੁੰਦੇ ਹੋ?