ਚੰਡੀਗੜ੍ਹ, 3 ਦਸੰਬਰ – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਸਾਨ ਅੰਦੋਲਨ ਨੂੰ ਲੈ ਵੱਡਾ ਬਿਆਨ ਦਿੱਤਾ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਕਿਸਾਨ ਫਿਰ ਕਿਉਂ ਧਰਨੇ ‘ਤੇ ਬੈਠੇ ਹਨ? ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਨੂੰ ਸ਼ਹੀਦ ਨਹੀਂ ਬਲਕਿ ਜੋ ਦੇਸ਼ ਲਈ ਜਾਨ ਦਿੰਦਾ ਹੈ ਉਸ ਨੂੰ ਸ਼ਹੀਦ ਕਿਹਾ ਜਾਂਦਾ ਹੈ। ਜੋ ਹਾਰਟ ਅਟੈਕ ਨਾਲ ਮਰੇ ਉਸ ਨੂੰ ਮੁਆਵਜ਼ਾ ਕਿਉਂ ਦਿੱਤਾ ਜਾਵੇ?