ਮਾਲੀ ‘ਚ ਬੱਸ ਉੱਪਰ ਅੱਤਵਾਦੀ ਹਮਲਾ, 31 ਮੌਤਾਂ

ਬਮਾਕੋ, 4 ਦਸੰਬਰ – ਪੱਛਮੀ ਅਫਰੀਕੀ ਦੇਸ਼ ਮਾਲੀ ਵਿਖੇ ਬੱਸ ਉੱਪਰ ਹੋਏ ਅੱਤਵਾਦੀ ਹਮਲੇ ‘ਚ 31 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪੂਰਬੀ ਸ਼ਹਿਰ ਬਾਂਦਿਆਗਾਰਾ ਤੋਂ ਕੁੱਝ ਦੂਰੀ ‘ਤੇ ਅੱਤਵਾਦੀਆਂ ਵੱਲੋਂ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਮਾਲੀ ਵਿਚ ਸਥਿਤੀ 2012 ਦੀ ਖਰਾਬ ਹੈ ਜਦੋਂ ਤੁਆਰੇਗ ਅੱਤਵਾਦੀਆਂ ਨੇ ਦੇਸ਼ ਦੇ ਉੱਤਰੀ ਹਿੱਸੇ ਵਿਚ ਵਿਸ਼ਾਲ ਖੇਤਰ ਉੱਪਰ ਕਬਜ਼ਾ ਕਰ ਲਿਆ। ਇਸਲਾਮਵਾਦੀਆਂ ਦੀਆਂ ਗਤੀਵਿਧੀਆਂ, ਲੀਬੀਆ ਦੇ ਨੇਤਾ ਮੁਅੱਮਰ ਗੱਦਾਫੀ ਪ੍ਰਤੀ ਵਫਾਦਾਰ ਬਲਾਂ ਦੇ ਨਾਲ ਨਾਲ ਫਰਾਂਸੀਸੀ ਦਖਲ ਅੰਦਾਜ਼ੀ ਕਾਰਨ ਸੰਘਰਸ਼ ਹੋਰ ਵੱਧ ਗਿਆ ਸੀ।

Leave a Reply

Your email address will not be published. Required fields are marked *