ਮੈਂ ਕਿਸੇ ਤੋਂ ਮਾਫੀ ਨਹੀਂ ਮੰਗੀ – ਕੰਗਣਾ ਰਣੌਤ

ਚੰਡੀਗੜ੍ਹ, 4 ਦਸੰਬਰ – ਸ਼ੂਟਿੰਗ ਲਈ ਚੰਡੀਗੜ੍ਹ ਜਾਂਦੇ ਸਮੇਂ ਕਿਸਾਨਾਂ ਵੱਲੋਂ ਕੀਰਤਪੁਰ ਸਾਹਿਬ ‘ਚ ਫਿਲਮੀ ਹੈਰੋਇਨ ਕੰਗਣਾ ਰਣੌਤ ਦਾ ਘੇਰਾਓ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੰਗਣਾ ਰਣੌਤ ਨੂੰ ਮਾਫੀ ਮੰਗਣੀ ਪਈ ਸੀ ਤੇ ਮਾਫੀ ਮੰਗਣ ਤੋਂ ਬਾਅਦ ਹੀ ਉਸ ਨੂੰ ਜਾਣ ਦਿੱਤਾ ਗਿਆ ਸੀ। ਇਸ ਪੂਰੇ ਮਾਮਲੇ ‘ਤੇ ਹੁਣ ਕੰਗਣਾ ਰਣੌਤ ਦਾ ਬਿਆਨ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਇਸ ਸਾਰੇ ਘਟਨਾਕ੍ਰਮ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਕੰਗਣਾ ਰਣੌਤ ਨੇ ਕਿਹਾ ਕਿ ਨਾ ਤਾਂ ਕਿਸੇ ਨੇ ਮੈਨੂੰ ਮਾਫੀ ਮੰਗਣ ਲਈ ਕਿਹਾ ਤੇ ਨਾ ਹੀ ਮੈਂ ਕਿਸੇ ਤੋਂ ਮਾਫੀ ਮੰਗੀ ਹੈ। ਮੈਂ ਕਿਸਾਨ ਵਿਰੋਧੀ ਨਹੀਂ ਹਾਂ।ਕੁੱਝ ਲੋਕ ਮੇਰੇ ਤੋਂ ਨਾਰਾਜ਼ ਸਨ, ਮੈਂ ਉਨ੍ਹਾਂ ਨੂੰ ਸੁਣਿਆਂ ਤੇ ਉਨ੍ਹਾਂ ਨੂੰ ਆਪਣੀ ਗੱਲ ਸਮਝਾਈ।ਰਹੀ ਮਾਫੀ ਮੰਗਣ ਦੀ ਗੱਲ ਤਾਂ ਮਾਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Leave a Reply

Your email address will not be published. Required fields are marked *