ਨਵੀਂ ਦਿੱਲੀ, 5 ਦਸੰਬਰ – ਗੈਸਟ ਟੀਚਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਲਿ ਹੋਏ। ਇਸ ਮੌਕੇ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ‘ਚ ਪਿਛਲੇ 5 ਸਾਲਾਂ ਦੌਰਾਨ ਬੇਰੁਜ਼ਗਾਰੀ ਵਧੀ ਹੈ।ਸਰਕਾਰ ਨੇ ਠੇਕੇ ‘ਤੇ ਰੱਖੇ ਅਧਿਆਪਕਾਂ ਨੂੰ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ। ਪਰ ਸਿਰਫ ਗੈਸਟ ਟੀਚਰਾਂ ਨੂੰ ਰੱਖਕੇ ਇਸ ਨੂੰ ਹੋਰ ਬਦਤਰ ਕਰ ਦਿੱਤਾ ਹੈ।ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀ ‘ਆਪ’ ਦੇ ਅਖੌਤੀ ਲੀਡਰ ਸਰਕਾਰੀ ਫੰਡਾਂ ‘ਚੋਂ ਸਲਾਨਾ 5 ਲੱਖ ਕਮਾਉਂਦੇ ਹਨ, ਜੋ ਕਿ ਪਹਿਲਾਂ ਸਕੂਲ ਦੇ ਵਿਕਾਸ ਲਈ ਹੁੰਦੇ ਸਨ।ਨਵਜੋਤ ਸਿੱਧੂ ਅਨੁਸਾਰ 2015 ਵਿਚ ਅਧਿਆਪਕਾਂ ਦੀਆਂ 12,515 ਅਸਾਮੀਆਂ ਖਾਲੀ ਸਨ ਪਰ 2021 ਵਿਚ 19,907 ਅਸਾਮੀਆਂ ਖਾਲੀ ਹਨ ਤੇ ਦਿੱਲੀ ਸਰਕਾਰ ਗੈਸਟ ਟੀਚਰਾਂ ਨਾਲ ਖਾਲੀ ਅਸਾਮੀਆਂ ਭਰ ਰਹੀ ਹੈ।22,000 ਗੈਸਟ ਟੀਚਰਾਂ ਵੱਲੋਂ ਦਿੱਲੀ ਦੇ ਸਕੂਲ 15 ਦਿਨਾਂ ‘ਚ ਠੇਕੇ ਦੇ ਨਵੀਨੀਕਰਨ ਦੇ ਨਾਲ ਦਿਹਾੜੀ ‘ਤੇ ਚਲਾਏ ਜਾਂਦੇ ਹਨ ।