ਜੈਪੁਰ, 5 ਦਸੰਬਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਜਨ ਪ੍ਰਤੀਨਿਧੀ ਸੰਕਲਪ’ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਰਾਜਸਥਾਨ ‘ਚ 2023 ਨੂੰ ਹੋਣ ਵਾਲੀਆ ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੋ ਤਿਹਾਈ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ। ਰਾਜਸਥਾਨ ਦੀ ਮੌਜੂਦਾ ਬੇਕਾਰ ਅਤੇ ਭ੍ਰਿਸ਼ਟ ਗਹਿਲੋਤ ਸਰਕਾਰ ਨੂੰ ਜੜੋਂ ਉਖਾੜ ਦੇਣਾ ਚਾਹੀਦਾ ਹੈ ਤੇ ਭਾਜਪਾ ਨੂੰ ਸ਼ਾਸਨ ਕਰਨਾ ਚਾਹੀਦਾ ਹੈ।ਕਾਂਗਰਸ ਨੇ ‘ਗਰੀਬੀ ਹਟਾਓ’ ਦੀ ਬਜਾਇ ‘ਗਰੀਬ ਹਟਾਓ’ ਕੀਤਾ ਜਦਕਿ ਮੋਦੀ ਸਰਕਾਰ ਨੇ 11 ਕਰੋੜ ਤੋਂ ਵੱਧ ਘਰਾਂ ਲਈ ਪਖਾਨੇ ਬਣਾਏ ਅਤੇ 13 ਕਰੋੜ ਘਰਾਂ ਨੂੰ ਗੈਸ ਸਿਲੰਡਰ ਮੁਹੱਈਆ ਕਰਵਾਏ। ਅਸੀਂ 60 ਕਰੋੜ ਗਰੀਬ ਲੋਕਾਂ ਨੂੰ 5 ਲੱਖ ਦੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਹਨ।