ਨਵੀਂ ਦਿੱਲੀ, 9 ਦਸੰਬਰ – ਕੁਨੂਰ ਮਿਲਟਰੀ ਹੈਲੀਕਾਪਟਰ ਹਾਦਸੇ ‘ਤੇ ਲੋਕ ਸਭਾ ਅਤੇ ਰਾਜ ਸਭਾ ‘ਚ 2 ਮਿੰਟ ਦਾ ਮੌਨ ਰੱਖ ਕੇ CDS ਜਨਰਲ ਬਿਪਿਨ ਰਾਵਤ ਅਤੇ ਹੋਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਲੋਕ ਸਭਾ ‘ਚ ਬਿਆਨ ਦਿੰਦਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਨਰਲ ਬਿਪਿਨ ਰਾਵਤ ਦਾ ਅੰਤਿਮ ਸੰਸਕਾਰ ਪੂਰੇ ਫੌਜ਼ੀ ਸਨਮਾਨਾਂ ਨਾਲ ਹੋਵੇਗਾ। ਦੂਸਰੇ ਜਵਾਨਾਂ ਦਾ ਅੰਤਿਮ ਸੰਸਕਾਰ ਵੀ ਪੂਰੇ ਫੌਜ਼ੀ ਸਨਮਾਨਾਂ ਨਾਲ ਹੋਵੇਗਾ।ਉਨ੍ਹਾਂ ਕਿਹਾ ਕਿ ਗਰੁੱਪ ਕੈਪਟਨ ਵਰੁਣ ਸਿੰਘ ਮਿਲਟਰੀ ਹਸਪਤਾਲ ਵੈਲਿੰਗਟਨ ਵਿਖੇ life support ‘ਤੇ ਹਨ ਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਵਾਈ ਫੌਜ਼ ਵੱਲੋਂ ਕੁਨੂਰ ਹੈਲੀਕਾਪਟਰ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।