ਨਵੀਂ ਦਿੱਲੀ, 9 ਦਸੰਬਰ – ਦਿੱਲੀ ਦੀ ਰੋਹਿਣੀ ਕੋਰਟ ‘ਚ ਅੱਜ ਸਵੇਰੇ ਹੋਏ 10.30 ਵਜੇ ਦੇ ਕਰੀਬ ਹੋਏ ਧਮਾਕੇ ਕਾਰਨ ਹੜਕੰਪ ਮਚ ਗਿਆ।ਰੋਹਿਣੀ ਕੋਰਟ ਰੂਮ ਨੰਬਰ 102 ਵਿਚ ਹੋਏ ਧਮਾਕੇ ਦਾ ਪਤਾ ਚੱਲਦਿਆ ਹੀ ਦਿੱਲੀ ਪੁਲਿਸ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ। ਇਸ ਦੇ ਨਾਲ ਹੀ ਰੋਹਿਣੀ ਕੋਰਟ ‘ਚ ਚੱਲ ਰਹੇ ਸਾਰੇ ਕੇਸਾਂ ਦੀ ਸੁਣਵਾਈ ਰੁਕ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਲੈਪਟਾਪ ਬੈਗ ‘ਚ ਹੋਇਆ ਤੇ ਉਸ ਸਮੇਂ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ। ਧਮਾਕੇ ਵਿਚ ਇੱਕ ਵਿਅਕਤੀ ਜਖਮੀਂ ਹੋਇਆ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਹਿਰਹਾਲ ਫੋਰੈਂਸਿਕ ਤੇ NSG ਟੀਮਾਂ ਘਟਨਾਸਥਲ ਦਾ ਨਿਰੀਖਣ ਕਰ ਰਹੀਆਂ ਹਨ।