ਬ੍ਰਿਸਬੇਨ, 10 ਦਸੰਬਰ – ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਐਸ਼ੇਜ ਲੜੀ ਦੇ ਬ੍ਰਿਸਬੇਨ ਵਿਖੇ ਚੱਲ ਰਹੇ ਪਹਿਲੇ ਕ੍ਰਿਕੇਟ ਟੈਸਟ ਮੈਚ ਦੇ ਤੀਸਰੇ ਦਿਨ ਦਾ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ 2 ਵਿਕਟਾਂ ਦੇ ਨੁਕਸਾਨ ‘ਤੇ 220 ਦੌੜਾਂ ਬਣਾ ਲਈਾਂ ਹਨ ਤੇ ਉਹ ਅਜੇ ਵੀ ਆਸਟ੍ਰੇਲੀਆ ਤੋਂ 58 ਦੌੜਾਂ ਪਿੱਛੇ ਹੈ। ਇੰਗਲੈਂਡ ਦੇ ਕਪਤਾਨ ਜੌ ਰੂਟ 86 ਅਤੇ ਸਲਾਮੀ ਬੱਲੇਬਾਜ਼ ਡੇਵਿਡ ਮਲਾਨ 80 ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਗਲੈਂਡ ਨੇ ਪਹਿਲੀ ਪਾਰੀ ਵਿਚ 147 ਦੌੜਾਂ ਬਣਾਈਆਂ ਸਨ ਤੇ ਜਵਾਬ ਵਿਚ ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ 425 ਦੌੜਾਂ ਬਣਾਈਆਂ ਸਨ।