ਜਕਾਰਤਾ, 14 ਦਸੰਬਰ – ਪੂਰਬੀ ਇੰਡੋਨੇਸ਼ੀਆ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.7 ਮਾਪੀ ਗਈ। ਭੂਚਾਲ ਤੋਂ ਬਾਅਦ ਇੰਡੋਨੇਸ਼ੀਆ ‘ਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ 2004 ਵਿਚ ਇੰਡੋਨੇਸ਼ੀਆ ‘ਚ 9.1 ਦੀ ਤੀਬਰਤਾ ਨਾਲ ਜ਼ਬਰਦਸਤ ਭੂਚਾਲ ਆਇਆ ਸੀ, ਇਸ ਭੂਚਾਲ ਦੌਰਾਨ ਸੁਨਾਮੀ ਨੇ ਵੀ ਦਸਤਕ ਦਿੱਤੀ ਸੀ ਜਿਸ ਵਿਚ ਡੇਢ ਲੱਖ ਲੋਕਾਂ ਦੀ ਮੌਤ ਹੋ ਗਈ ਸੀ।