ਫਗਵਾੜਾ, 14 ਦਸੰਬਰ (ਐੱਚ.ਐੱਸ.ਰਾਣਾ) – ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾਂ ਸਥਾਪਨਾ ਦਿਵਸ ਮਨਾਉਣ ਨੂੰ ਲੈ ਕੇ ਮੋਗਾ ਸ਼ਹਿਰ ਵਿੱਚ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਲੈ ਕੇ ਦਾਣਾ ਮੰਡੀ ਫਗਵਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਵਣ ਸਿੰਘ ਕੁਲਾਰ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਜਸਬੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ 50 ਬੱਸਾਂ ਦਾ ਕਾਫਿਲਾ ਮੋਗਾ ਵਾਸਤੇ ਰਵਾਨਾ ਹੋਇਆ। ਸਰਵਣ ਸਿੰਘ ਕੁਲਾਰ ਅਤੇ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਹ ਰੈਲੀ ਇਤਹਾਸਿਕ ਰੈਲੀ ਹੋਵੇਗੀ ਜੋ ਕਿ ਪਰਿਵਰਤਨ ਲਹਿਰ ਪੈਦਾ ਕਰੇਗੀ ਤੇ ਪੰਜਾਬ ਵਿਚ ਅਕਾਲੀ ਬਸਪਾ ਗੱਠਜੋੜ ਸਰਕਾਰ ਬਣੇਗੀ।