ਨਵੀਂ ਦਿੱਲੀ, 14 ਦਸੰਬਰ – ਭਾਰਤ ਵਿਚ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਨੇ ਰਫਤਾਰ ਫੜ ਲਈ ਹੈ ਤੇ ਪਿਛਲੇ ਇੱਕ ਦਿਨ ‘ਚ ਓਮੀਕਰੋਨ ਦੇ ਮਾਮਲਿਆ ‘ਚ 20% ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਅੱਜ ਦਿੱਲੀ ਅਤੇ ਰਾਜਸਥਾਨ ‘ਚ ਓਮੀਕਰੋਨ ਦੇ 4-4 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਦਿੱਲੀ ‘ਚ ਓਮੀਕਰੋਨ ਦੇ ਕੁੱਲ 6 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ ਇੱਕ ਠੀਕ ਹੋ ਚੁੱਕਾ ਹੈ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਬਾਕੀ 5 ਮਰੀਜ਼ਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਕਿ ਵਿਦੇਸ਼ ਤੋਂ ਏਅਰਪੋਰਟ ਰਾਹੀ ਆਏ 74 ਲੋਕਾਂ ਨੂੰ LNJP ਭਰਤੀ ਕਰਵਾਇਆ ਗਿਆ ਸੀ ਜਿਨ੍ਹਾਂ ਚੋਂ 38 ਡਿਸਚਾਰਜ ਹੋ ਚੁੱਕੇ ਹਨ ਤੇ ਹੁਣ 38 ਮਰੀਜ਼ ਦਾਖਲ ਹਨ।ਇਨ੍ਹਾਂ ਚੋਂ 35 ਕੋਰੋਨਾ ਪਾਜ਼ੀਟਿਵ, 5 ਓਮੀਕਰੋਨ ਪਾਜ਼ੀਟਿਵ ਤੇ 3 ਸ਼ੱਕੀ ਹਨ।