ਸ੍ਰੀਨਗਰ, 20 ਨਵੰਬਰ – ਜੰਮੂ ਕਸ਼ਮੀਰ ਪਾਵਰ ਡਿਵੈਲਮੈਂਟ ਡਿਪਰਟਮੈਂਟ ਦਾ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ‘ਚ ਰਲੇਵੇਂ ਅਤੇ ਨਿੱਜੀ ਕੰਪਨੀਆਂ ਨੂੰ ਸੰਪਤੀ ਸੌਂਪਣ ਦੇ ਸਰਕਾਰ ਦੇ ਫੈਸਲੇ ਖਿਲਾਫ ਬਿਜਲੀ ਵਿਭਾਗ ਦੇ ਹਜ਼ਾਰਾਂ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੇ ਗਏ ਹਨ। ਹੜਤਾਲ ਦੇ ਚੱਲਦਿਆ ਜ਼ਿਆਦਾਤਰ ਹਿੱਸਿਆ ਵਿਚ ਬਿਜਲੀ ਗੁਲ ਹੈ। ਹਾਲਾਤ ਨੂੰ ਦੇਖਦੇ ਹੋਏ ਬਿਜਲੀ ਸਪਲਾਈ ਬਹਾਲ ਕਰਨ ਲਈ ਪ੍ਰਸ਼ਾਸਨ ਦੀ ਅਪੀਲ ‘ਤੇ ਫੌਜ਼ ਨੂੰ ਬੁਲਾਇਆ ਗਿਆ ਹੈ।ਰਾਜੌਰੀ ਨੇ ਥੁੜੀ ਸਬ ਸਟੇਸ਼ਨ ‘ਤੇ ਫੌਜ਼ ਅਤੇ MES ਦੀ ਸਾਂਝੀ ਟੀਮ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ ਜਦਕਿ ਪਾਵਰਗ੍ਰਿਡ ਦੀ ਟੀਮ ਨੇ ਸਾਂਭਾ ਜ਼ਿਲ੍ਹੇ ‘ਚ ਵੀ ਬਿਜਲੀ ਸਪਲਾਈ ਬਹਾਲ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।