ਚੰਡੀਗੜ੍ਹ, 21 ਦਸੰਬਰ – ਅਕਾਲੀ ਆਗੂ ਬਿਕਰਮ ਮਜੀਠਆ ਉੱਪਰ ਦਰਜ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਪੰਜਾਬ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਮਜੀਠੀਆ ਉੱਪਰ ਦਰਜ F I R ਸਿਰਫ ਇੱਕ ਧੋਖਾ ਹੈ। ਪੰਜਾਬ ਸਰਕਾਰ 4 ਸਾਲਾਂ ‘ਚ ਨਸ਼ਾ ਖਤਮ ਨਹੀਂ ਕੀਤਾ ਤੇ ਹੁਣ ਪੰਜਾਬ ਸਰਕਾਰ ਇੱਕ ਹਫਤੇ ਦੀ ਸਰਕਾਰ ਹੈ।ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਲੰਮ੍ਹੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਸਰਕਾਰ ਚਲਾ ਰਹੇ ਹਨ ਜਾਂ ਸਰਕਸ।ਚੰਨੀ ਸਿਰਫ ਚੋਣ ਸਟੰਟ ਕਰ ਰਹੇ ਹਨ ਪਰ ਉਹ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ।ਲੋਕ ਦਿਖਾਵਾ ਨਹੀਂ ਐਕਸ਼ਨ ਚਾਹੁੰਦੇ ਹਨ।