ਨਵੀਂ ਦਿੱਲੀ, 22 ਦਸੰਬਰ – ਲੋਕ ਸਭਾ ਦਾ ਸਰਦ ਰੁੱਤ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਿਆ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਹੰਗਾਮੇ ਦੇ ਚੱਲਦਿਆ ਲੋਕ ਸਭਾ ਸਰਦ ਰੁੱਤ ਇਜਲਾਸ ਦੇ 18 ਘੰਟੇ 48 ਮਿੰਟ ਬਰਬਾਦ ਹੋਏ ਹਨ। ਲੋਕ ਸਭਾ ਤੋਂ ਬਾਅਦ ਰਾਜ ਸਭਾ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੇ ਰਾਜ ਸਭਾ ਨਾ ਚੱਲਣ ‘ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਸਦਨ ਆਪਣੀ ਸਮਰਥਾ ਦੇ ਮੁਕਾਬਲੇ ਬਹੁਤ ਘੱਟ ਚੱਲਿਆ ਹੈ।