ਮਜੀਠੀਆ ਖਿਲਾਫ ਐੱਫ.ਆਈ.ਆਰ ਨੂੰ ਲੈ ਕੇ ਅਕਾਲੀ ਦਲ ਵੱਲੋਂ ਪ੍ਰੈੱਸ ਵਾਰਤਾ

ਚੰਡੀਗੜ੍ਹ, 22 ਦਸੰਬਰ – ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ ਹੋਈ ਐੱਫ.ਆਈ.ਆਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਜੀਠੀਆ ਖਿਲਾਫ ਗਲਤ ਐੱਫ.ਆਈ.ਆਰ ਦਰਜ ਕੀਤੀ ਹੈ।ਐੱਫ.ਆਈ.ਆਰ ਦਰਜ ਕਰਨ ਲਈ ਗਲਤ ਤੱਥਾਂ ਦੇ ਇਸਤੇਮਾਲ ਕੀਤਾ ਗਿਆ ਹੈ ਤੇ 17 ਸਾਲ ਪੁਰਾਣੇ ਕੇਸ ਨੂੰ ਮਜੀਠੀਆ ਨਾਲ ਜੋੜਿਆ ਗਿਆ ਹੈ। ਇਕ ਸ਼ਖਸ ਖਿਲਾਫ ਸਰਕਾਰ ਨੇ ਪੂਰੀ ਤਾਕਤ ਲਗਾ ਦਿੱਤੀ ਹੈ ਤੇ ਸਰਕਾਰ ਨੇ ਗਲਤ ਪੰਗਾ ਲਿਆ ਹੈ।ਐੱਫ ਆਈ.ਆਰ ਲਈ ਦਾਗੀ ਅਫਸਰਾਂ ਦਾ ਇਸਤੇਮਾਲ ਕੀਤਾ ਗਿਆ ਹੈ ਤੇ ਅਧਿਕਾਰੀਆਂ ਉੱਪਰ ਦਬਾਅ ਪਾਇਆ ਗਿਆ ਹੈ ਜਦਕਿ ਸਰਕਾਰ ਨੇ ਸਿਆਸੀ ਬਦਲਾਖੋਰੀ ਦਾ ਮਾਹੌਲ ਸ਼ੁਰੂ ਕੀਤਾ ਹੈ।ਇਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਐੱਸ.ਐੱਸ.ਪੀ ਦਫਤਰਾਂ ਦਾ ਘੇਰਾਓ ਕੀਤਾ ਜਾਵੇਗਾ।

Leave a Reply

Your email address will not be published. Required fields are marked *