ਫਗਵਾੜਾ (ਰਮਨ ਚਾਂਦਲਾ) ਬੀਤੇ ਦਿਨੀ ਲੁਧਿਆਣਾ ਦੀ ਕੋਰਟ ਕੰਪਲੈਕਸ ਵਿਖੇ ਹੋਏ ਜਬਰਦਸਤ ਬੰਬ ਧਮਾਕੇ ਤੋਂ ਬਾਅਦ ਜਿੱਥੇ ਕਿ ਪੂਰਾ ਪੰਜਾਬ ਹਾਈ ਅਲਰਟ ਤੇ ਹੈ ਜਿਸ ਦੇ ਚੱਲਦਿਆ ਪੁਲਿਸ ਵੱਲੋਂ ਪੰਜਾਬ ਭਰ ਵਿੱਚ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਇਸੇ ਹੀ ਕੜੀ ਦੇ ਤਹਿਤ ਫਗਵਾੜਾ ਵਿਖੇ ਵੀ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਥਾਣਾ ਸਿਟੀ ਦੇ ਸਬ ਇੰਸਪੈਕਟਰ ਭਾਰਤ ਭੂਸ਼ਨ, ਟ੍ਰੈਫਿਕ ਇੰਨਚਾਰਜ ਇੰਸਪੈਕਟਰ ਅਮਨ ਅਤੇ ਪੀ.ਸੀ.ਆਰ ਇੰਚਾਰਜ ਇੰਸਪੈਕਟਰ ਸੁੱਚਾ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਬਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਤੇ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੋਰਾਨ ਜਿੱਥੇ ਪੁਲਿਸ ਪਾਰਟੀ ਵੱਲੋਂ ਆਉਣ ਜਾਣ ਵਾਲੇ ਵਾਹਨਾਂ ਅਤੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਉਥੇ ਹੀ ਹਰ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ। ਇਸ ਮੋਕੇ ਤੇ ਥਾਣਾ ਸਿਟੀ ਦੇ ਸਬ ਇੰਸਪੈਕਟਰ ਭਾਰਤ ਭੂਸ਼ਨ ਨੇ ਕਿਹਾ ਕਿ ਇਹ ਚੇਕਿੰਗ ਅਭਿਆਨ ਬੀਤੇ ਦਿਨੀ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਦੇ ਚੱਲਦਿਆ ਹੀ ਸ਼ੁਰੂ ਕੀਤਾ ਗਿਆ ਹੈ। ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜੇਕਰ ਉਨਾਂ ਨੂੰ ਕਿਸੇ ਸ਼ੱਕੀ ਵਿਅਕਤੀ ਦਿਖੇ ਜਾ ਕੋਈ ਲਵਾਰਿਸ ਸਮਾਨ ਮਿਲੇ ਤਾਂ ਉਹ ਉਸ ਦੀ ਸੂਚਨਾਂ ਤਰੁੰਤ ਹੀ ਪੁਲਿਸ ਨੂੰ ਦੇਣ ਤਾਂ ਜੋ ਜੋ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾ ਹੀ ਕਾਬੂ ਕੀਤਾ ਜਾ ਸਕੇ। ਉਨਾ ਨਾਲ ਲੋਕਾਂ ਨੂੰ ਕਿਹਾ ਕਿ ਉਹ ਆਪਣਾ ਆਲਾ ਦੁਆਲਾ ਵੀ ਪੂਰੀ ਤਰਾਂ ਸਾਫ ਸੁਥਰਾ ਰੱਖਣ ਤਾਂ ਜੋ ਕਿਸੇ ਵੀ ਤਰਾਂ ਕੋਈ ਅਨਹੋਣੀ ਨਾ ਵਾਪਰ ਸਕੇ। ਉਨਾਂ ਇਲਾਕਾ ਵਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਭਾਰਤ ਭੂਸ਼ਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਚੈਕਿੰਗ ਅਭਿਆਨ ਇਸੇ ਤਰਾਂ ਹੀ ਜਾਰੀ ਰੱਖਿਆ ਜਾਵੇਗਾ।