ਚੰਡੀਗੜ੍ਹ, 27 ਦਸੰਬਰ :- ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਸੋਮਵਾਰ ਨੂੰ ਐਲਾਨੇ ਗਏ ਨਤੀਜਿਆਂ ‘ਚ ਆਮ ਆਦਮੀ ਪਾਰਟੀ 35 ‘ਚੋਂ 14 ਵਾਰਡਾਂ ‘ਚ ਜਿੱਤ ਦਰਜ ਕਰਕੇ ਮੋਹਰੀ ਪਾਰਟੀ ਬਣ ਕੇ ਉਭਰੀ ਹੈ। ਚੰਡੀਗੜ੍ਹ ਨਗਰ ਨਿਗਮ ਦੀ ਪਹਿਲੀ ਵਾਰ ਚੋਣ ਲੜਨ ਵਾਲੀ ‘ਆਪ’ ਨੇ 14 ਵਾਰਡਾਂ ‘ਤੇ ਜਿੱਤ ਦਰਜ ਕੀਤੀ ਹੈ, ਜਦਕਿ ਭਾਜਪਾ ਨੇ 12 ਅਤੇ ਕਾਂਗਰਸ ਨੇ 8 ਵਾਰਡਾਂ ‘ਤੇ ਜਿੱਤ ਦਰਜ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਮਿਲੀ ਹੈ। ‘ਆਪ’ ਨੇਤਾ ਰਾਘਵ ਚੱਢਾ ਨੇ ‘ਆਪ’ ਦੀ ਕਾਰਗੁਜ਼ਾਰੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ “ਕੇਜਰੀਵਾਲ ਦੇ ਸ਼ਾਸਨ ਮਾਡਲ ਦਾ ਸਮਰਥਨ ਕੀਤਾ ਹੈ। ਅਤੇ ਇੱਥੋਂ ਦੇ ਲੋਕ ਵੀ ਸ਼ਾਸਨ ਦੇ ਉਸ ਮਾਡਲ ਨੂੰ ਅਪਣਾਉਣਾ ਚਾਹੁੰਦੇ ਹਨ”।