ਨਵੀਂ ਦਿੱਲੀ, 28 ਦਸੰਬਰ – ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਦਿੱਲੀ ‘ਚ ‘ਯੈਲੋ ਅਲਰਟ’ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 2-3 ਦਿਨਾਂ ‘ਚ ਓਮੀਕਰੋਨ ਦੇ ਕਾਫੀ ਵਧੇ ਹਨ ਇਸ ਲਈ ਸਰਕਾਰ ਨੇ ‘ਯੈਲੋ ਅਲਰਟ’ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤੇ ਨਾਲ ਹੀ ਕੋਰੋਨਾ ਪਾਬੰਦੀਆਂ ਨੂੰ ਹੋਰ ਸਖਤ ਕੀਤਾ ਜਾਵੇਗਾ।