ਭਾਰਤ-ਦੱਖਣੀ ਅਫਰੀਕਾ ਪਹਿਲਾ ਟੈਸਟ – ਭਾਰਤੀ ਟੀਮ 327 ਦੌੜਾਂ ਬਣਾ ਕੇ ਆਊਟ

ਸੈਂਚੂਰੀਅਨ, 28 ਦਸੰਬਰ – ਭਾਰਤ-ਦੱਖਣੀ ਅਫਰੀਕਾ ਦੀ ਟੀਮਾਂ ਵਿਚਕਾਰ ਸੈਂਚੂਰੀਅਨ ਵਿਖੇ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਭਾਰਤ ਦੀ ਪੂਰੀ ਟੀਮ ਪਹਿਲੀ ਪਾਰੀ ‘ਚ 327 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਕੇ.ਐੱਲ ਰਾਹੁਲ ਨੇ ਸ਼ਾਨਦਾਰ 123 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਜਿੰਕਿਆ ਰਹਾਣੇ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਛੱਡ ਕੇ ਬਾਕੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ।ਦੱਖਣੀ ਅਫਰੀਕਾ ਵੱਲੋਂ ਤੇਜ ਗੇਂਦਬਾਜ਼ Lungi Ngidi  ਨੇ 6 ਅਤੇ Kagiso Rabada ਨੇ 3 ਵਿਕਟਾਂ ਹਾਸਿਲ ਕੀਤੀਆਂ।ਖਬਰ ਲਿਖੇ ਜਾਣ ਤੱਕ ਦੱਖਣੀ ਅਫਰੀਕਾ ਨੇ ਵੀ ਸ਼ੁਰੂਆਤ ਵਿਚ ਹੀ ਕਪਤਾਨ ਡੀਨ ਐਲਗਰ (1) ਦੀ ਵਿਕਟ ਗੁਆ ਲਈ ਸੀ ਜੋ ਕਿ ਪਹਿਲੇ ਓਵਰ ‘ਚ ਹੀ ਭਾਰਤੀ ਤੇਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੇਂਦ ‘ਤੇ ਵਿਕਟਕੀਪਰ ਰਿਸ਼ਵ ਪੰਤ ਨੂੰ ਕੈਚ ਦੇ ਬੈਠੇ।

Leave a Reply

Your email address will not be published. Required fields are marked *