ਭੋਪਾਲ, 30 ਦਸੰਬਰ – ਛੱਤੀਸਗੜ੍ਹ ਦੇ ਰਾਏਪੁਰ ਵਿਖੇ ਧਰਮ ਸੰਸਦ ‘ਚ ਮਹਾਂਤਮਾ ਗਾਂਧੀ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਅਤੇ ਨਾਥੂ ਰਾਮ ਗੋਡਸੇ ਦੀ ਤਾਰੀਫ ਕਰਨ ਦੇ ਦੋਸ਼ ਵਿਚ ਕਾਲੀਚਰਨ ਮਹਾਰਾਜ ਨੂੰ ਛੱਤੀਸਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਕਾਲੀਚਰਨ ਮਹਾਰਾਜ ਨੂੰ ਛੱਤੀਸਗੜ੍ਹ ਪੁਲਿਸ ਨੇ ਮੱਧ ਪ੍ਰਦੇਸ਼ ਦੇ ਖਜੂਰਾਹੋ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਐਸ.ਐਸ.ਪੀ ਰਾਏਪੁਰ ਪ੍ਰਸ਼ਾਂਤ ਅਗਰਵਾਲ ਨੇ ਕੀਤੀ ਹੈ।ਪੁਲਿਸ ਸੂਤਰਾਂ ਅਨੁਸਾਰ ਕਾਲੀਚਰਨ ਮਹਾਰਾਜ ਨੇ ਪੁਲਿਸ ਨੂੰ ਚਕਮਾ ਦੇਣ ਲਈ ਖਜੂਰਾਹੋ ਦੇ ਇੱਕ ਗੈਸਟ ਹਾਊਸ ਵਿਚ ਬੁਕਿੰਗ ਤਾਂ ਕਰਵਾਈ ਪਰ ਚੈੱਕ ਆਊਟ ਨਹੀ ਕੀਤਾ ਤੇ ਉਹ ਖਜੂਰਾਹੋ ਤੋਂ 25 ਕਿੱਲੋਮੀਟਰ ਦੂਰ ਬਾਗੇਸ਼ਵਰੀ ਧਾਮ ਨੇੜੇ ਇੱਕ ਵਿਅਕਤੀ ਦੇ ਘਰ ਰੁਕਿਆ ਹੋਇਆ ਸੀ।