ਨਵਾਂਸ਼ਹਿਰ, 30 ਦਸੰਬਰ – ਪੰਜਾਬ ‘ਚ ਓਮੀਕਰੋਨ ਦਾ ਪਹਿਲਾ ਕੇਸ ਸਾਹਮਣੇ ਆਇਆ ਗਿਆ ਹੈ।ਓਮੀਕਰੋਨ ਸੰਕਰਮਿਤ ਵਿਅਕਤੀ ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਿਤ ਹੈ ਜੋ ਕਿ 4 ਦਸੰਬਰ ਨੂੰ ਸਪੇਨ ਤੋਂ ਵਾਪਿਸ ਆਇਆ ਸੀ। ਘਰ ਵਿਚ ਇਕਾਂਤਵਾਸ ਕੀਤੇ ਜਾਣ ਤੋਂ ਬਾਅਦ 12 ਦਸੰਬਰ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਨਮੂਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ Genome Sequencing ਲਈ ਭੇਜੇ ਗਏ ਸਨ ਤੇ 28 ਦਸੰਬਰ ਨੂੰ ਉਸ ਦੀ ਰਿਪੋਰਟ ਓਮੀਕੋਰੋਨ ਵੈਰੀਏਂਟ ਨਾਲ ਸੰਕਰਮਿਤ ਘੋਸ਼ਿਤ ਕਰਦੀ ਆਈ ਸੀ।ਹਾਲਾਂਕਿ ਉਸ ਨੂੰ ਪਹਿਲਾਂ ਹੋਏ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਈ ਸੀ ਜਿਸ ਕਰਕੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਸੀ।