ਚੰਡੀਗੜ੍ਹ, 31 ਦਸੰਬਰ – ਲੁਧਿਆਣਾ ਬਲਾਸਟ ਮਾਮਲੇ ‘ਚ ਵੱਡੀ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਗਗਨਦੀਪ ਦੀ ਸਾਥੀ ਮਹਿਲਾ ਪੁਲਿਸ ਕਰਮੀ ਕਮਲਜੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਖੰਨਾ ਦੇ ਐੱਸ.ਐੱਸ.ਪੀ ਬਲਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਕਮਲਜੀਤ ਕੌਰ ਨੂੰ ਸਸਪੈਂਡ ਕੀਤਾ ਹੈ। ਕਮਲਜੀਤ ਕੌਰ ਉੱਪਰ ਗਗਨਦੀਪ ਨਾਲ ਪੁਲਿਸ ਕਰਮੀ ਦੇ ਰੂਪ ‘ਚ ਸਬੰਧ ਰੱਖਣ ਦਾ ਦੋਸ਼ ਹੈ। ਇਸ ਮਾਮਲੇ ‘ਚ ਐਨ.ਆਈ.ਏ ਵੱਲੋਂ ਵੀ ਨਿਯਮਤ ਰੂਪ ਨਾਲ ਕਮਲਜੀਤ ਕੌਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।