ਨਵੀਂ ਦਿੱਲੀ, 31 ਦਸੰਬਰ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਜੀ.ਐੱਸ.ਟੀ ਕਾਊਂਸਲ ਦੀ ਮੀਟਿੰਗ ਵਿਚ ਕੱਪੜੇ ‘ਤੇ ਜੀ.ਐੱਸ.ਟੀ ਦੀ ਦਰ 5% ‘ਤੇ ਬਰਕਰਾਰ ਰੱਖਣ ਤੇ ਇਸ ਨੂੰ 12% ਤੱਕ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ।ਕੱਪੜੇ ‘ਤੇ ਜੀ.ਐੱਸ.ਟੀ ਦਰ ਦਾ ਮੁੱਦਾ tax rate rationalization committee ਨੂੰ ਭੇਜਿਆ ਜਾਵੇਗਾ, ਜੋ ਕਿ ਫਰਵਰੀ ਤੱਕ ਆਪਣੀ ਰਿਪਰੋਟ ਦੇਵੇਗੀ।ਜ਼ਿਕਰਯੋਗ ਹੈ ਕਿ ਵਿੱਤ ਮੰਤਰਾਲੇ ਨੇ ਤੈਅ ਕੀਤਾ ਸੀ ਕਿ 1 ਜਨਵਰੀ ਤੋਂ ਕੱਪੜੇ ‘ਤੇ ਜੀ.ਐੱਸ.ਟੀ ਦਰ 5% ਤੋਂ ਵਧਾ ਕੇ 12% ਕੀਤਾ ਜਾਵੇਗਾ। ਪਰੰਤੂ ਕੱਪੜਾ ਵਪਾਰੀ ਇਸ ਫੈਸਲੇ ਤੋਂ ਨਾਰਾਜ਼ ਸਨ ਤੇ ਇਸ ਦਾ ਵਿਰੋਧ ਕਰ ਰਹੇ ਸਨ।