ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ – ਕੇਜਰੀਵਾਲ

ਪਟਿਆਲਾ, 31 ਦਸੰਬਰ – ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਪਟਿਆਲਾ ‘ਚ ਸ਼ਾਂਤੀ ਮਾਰਚ ਕੀਤਾ ਗਿਆ।ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਪੰਜਾਬ ਦੇ ਦੁਸ਼ਮਣਾਂ ਨੇ ਫਿਰ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ। ਬੇਅਦਬੀ ਦਾ ਮਾਸਟਰਮਾਇੰਡ ਅਜੇ ਤੱਕ ਫੜਿਆ ਕਿਉਂ ਨਹੀਂ ਗਿਆ? ਕੇਜਰੀਵਾਲ ਮੁਤਾਬਿਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿਆਂਗੇ।ਪੰਜਾਬ ਦੇ ਲੋਕ ਹੀ ਪੰਜਾਬ ਨੂੰ ਬਚਾ ਸਕਦੇ ਹਨ।2017 ਵਿਚ ਵੀ ਬੰਬ ਬਲਾਸਟ ਹੋਇਆ ਸੀ। ਜੇ 2017 ‘ਚ ਦੋਸ਼ੀਆਂ ਨੂੰ ਸਜ਼ਾ ਹੋਈ ਹੁੰਦੀ ਤਾਂ ਹੁਣ ਇਹ ਨਾ ਹੁੰਦਾ।ਪੰਜਾਬ ਵਿਚ ਇੰਨੀ ਕਮਜੋਰ ਸਰਕਾਰ ਅੱਜ ਨਹੀਂ ਦੇਖੀ ਤੇ ਆਉਣ ਵਾਲੀਆਂ ਚੋਣਾਂ ‘ਚ ਸਰਕਾਰ ਨੂੰ ਬਦਲਨਾ ਹੈ।ਪੰਜਾਬ ਦੀ ਸੱਤਾ ਲੋਕਾਂ ਦੇ ਹੱਥ ਦੇਣੀ ਹੈ।

Leave a Reply

Your email address will not be published. Required fields are marked *