ਚੰਡੀਗੜ੍ਹ, 3 ਜਨਵਰੀ – 28 ਦਸੰਬਰ ਨੂੰ ਕਾਂਗਰਸ ਛੱਡ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿ ਹੋਣ ਵਾਲੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੜ ਤੋਂ ਕਾਂਗਰਸ ‘ਚ ਸ਼ਾਮਿਲ ਹੋ ਗਏ।ਨਿੱਜੀ ਨਿਊਜ਼ ਚੈਨਲ ਨਾਲ ਫੋਨ ‘ਤੇ ਗੱਲਬਾਤ ਕਰਦੇ ਹੋਏ ਬਲਵਿੰਦਰ ਲਾਡੀ ਨੇ ਕਿਹਾ ਕਿ ਉਹ ਮੁੜ ਤੋਂ ਕਾਂਗਰਸ ‘ਚ ਸ਼ਾਮਿਲ ਹੋ ਗਏ ਹਨ ਤੇ ਪਾਰਟੀ ਕਹੇਗੀ ਤਾਂ ਚੋਣ ਵੀ ਜਰੂਰ ਲੜਨਗੇ।ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵਿਧਾਇਕ ਬਲਵਿੰਦਰ ਲਾਡੀ ਮੁੜ ਤੋਂ ਕਾਂਗਰਸ ‘ਚ ਸ਼ਾਮਿਲ ਹੋਣ ‘ਤੇ ਕਿਹਾ ਕਿ ਭਾਜਪਾ ਅਨੁਸ਼ਾਸਨ ਵਾਲੀ ਪਾਰਟੀ ਹੈ, ਜੋ ਅਨੁਸ਼ਾਸਨ ਸਹਿਨ ਨਹੀ ਕਰ ਸਕਦੇ, ਪਾਰਟੀ ਦਿੰਦੇ ਹਨ। ਜੇ ਬਲਵਿੰਦਰ ਲਾਡੀ ਨੇ ਕਾਂਗਰਸ ‘ਚ ਮੁੜ ਸ਼ਾਮਿਲ ਹੋਣਾ ਸੀ ਤਾਂ ਉਹ ਭਾਜਪਾ ‘ਚ ਸ਼ਾਮਿਲ ਕਿਉਂ ਹੋਏ ਸਨ? ਉਨ੍ਹਾਂ ਕਿਹਾ ਕਿ ਕਾਂਗਰਸ ਡੁੱਬਦਾ ਜਹਾਜ਼ ਹੈ ਤੇ ਬਲਵਿੰਦਰ ਲਾਡੀ ਦਾ ਮੁੜ ਤੋਂ ਕਾਂਗਰਸ ‘’ਚ ਸ਼ਾਮਿਲ ਹੋਣਾ ਉਨ੍ਹਾਂ ਦਾ ਨਿੱਜੀ ਫੈਸਲਾ ਹੈ ।