ਗੜ੍ਹਸ਼ੰਕਰ ਨੇੜੇ ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟੇ 2 ਪੈਟਰੋਲ ਪੰਪ

ਗੜ੍ਹਸ਼ੰਕਰ, 3 ਜਨਵਰੀ – ਬੀਤੀ ਰਾਤ ਗੜ੍ਹਸ਼ੰਕਰ ਨੇੜੇ ਕਾਰ ਸਵਾਰ 3 ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ 2 ਪੈਟਰੋਲ ਪੰਪਾਂ ਨੂੰ ਲੁੱਟਣ ਦੀ ਖਬਰ ਸਾਹਮਣੇ ਆਈ ਹੈ। ਓਠੌਸ਼ ਕਾਰ ‘ਚ ਸਵਾਰ ਹੋ ਕੇ ਆਏ 3 ਅਣਪਛਾਤੇ ਲੁਟੇਰੇ ਪਹਿਲਾਂ ਗੜ੍ਹਸ਼ੰਕਰ-ਸ਼੍ਰੀ ਆਨੰਦਪੁਰ ਸਾਹਿਬ ਰੋਡ ‘ਤੇ ਪਿੰਡ ਕੁੱਲੇਵਾਲ ਵਿਖੇ ਮੇਜਰ ਫੀਲਿੰਗ ਸਟੇਸ਼ਨ ਤੋਂ ਅਪਣੀ ਕਾਰ ਵਿੱਚ ਇਕ ਹਜਾਰ ਦਾ ਤੇਲ ਪਵਾਉਣ ਪੈਟਰੋਲ ਤੋਂ ਬਾਅਦ ਪਿਸਤੌਲ ਦੀ ਨੋਕ ‘ਤੇ ਪੈਟਰੋਲ ਪੰਪ ਦੇ ਕਰਿੰਦੇ ਕੋਲੋ 5500 ਰੁਪਏ ਦੀ ਨਗਦੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਉਸ ਤੋਂ ਬਾਅਦ ਲੁਟੇਰਿਆਂ ਨੇ ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ ‘ਤੇ ਪਿੰਡ ਦਾਰਾਪੁਰ ਵਿਖੇ ਜਗਦੀਸ਼ ਫੀਲਿੰਗ ਸਟੇਸ਼ਨ ‘ਤੇ ਪੰਪ ਦੀਆਂ ਮਸ਼ੀਨਾਂ ਦੀ ਭੰਨਤੋੜ ਕੀਤੀ ਤੇ ਹਥਿਆਰਾਂ ਦੀ ਨੋਕ ‘ਤੇ ਕਰਿੰਦੇ ਕੋਲ਼ੋ 2 ਹਜਾਰ ਦੀ ਨਗਦੀ ਲੁੱਟੀ ਜਿਨ੍ਹਾਂ ਨੇ ਕਿ ਜਾਂਦੇ ਸਮੇਂ ਪਿਸਤੌਲ ਨਾਲ ਫਾਇਰ ਵੀ ਕੀਤਾ।ਲੁੱਟ ਦੀ ਵਾਰਦਾਤ ਪੈਟਰੋਲ ਪੰਪ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ।ਲੁੱਟ ਦੀਆਂ ਇਨ੍ਹਾਂ 2 ਵਾਰਦਾਤਾਂ ਤੋਂ ਬਾਅਦ ਗੜ੍ਹਸ਼ੰਕਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *