ਸਰਕਾਰੀ ਹਸਪਤਾਲਾਂ ‘ਚ ਆਕਸੀਜਨ ਪਲਾਂਟ ਲਗਾਉਣ ਲਈ ਪ੍ਰਤਾਪ ਸਿੰਘ ਬਾਜਵਾ ਆਪਣੇ ਐਮ.ਪੀ ਲੈਂਡ ਫੰਡ ਚੋਂ 2.5 ਕਰੋੜ ਦੇਣ ਲਈ ਤਿਆਰ

ਚੰਡੀਗੜ੍ਹ, 12 ਮਈ – ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਆਪਣੇ ਐਮ.ਪੀ ਲੈਂਡ ਫੰਡ ‘ਚੋਂ ਗੁਰਦਾਸਪੁਰ ਤੇ ਪਠਾਨਕੋਟ ਜ਼ਿਲਿ੍ਹਆਂ ਦੇ ਸਰਕਾਰੀ ਹਸਪਤਾਲਾਂ ‘ਚ ਆਕਸੀਜਨ ਪਲਾਂਟ ਲਗਾਉਣ ਲਈ 2.5 ਕਰੋੜ ਦੇਣ ਲਈ ਤਿਆਰ ਹਨ। ਇਸ ਨੂੰ ਲੈ ਕੇ ਉਨ੍ਹਾਂ ਪੰਜਾਬ ਸਰਕਾਰ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਪੱਤਰ ਲਿਖਿਆ ਹੈ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜੇਕਰ ਪੰਜਾਬ ਸਰਕਾਰ ਹਰੇਕ ਪਲਾਂਟ ਲਈ ਲਾਗਤ ਦਾ 50% ਹਿੱਸਾ ਪਾਉਣ ਲਈ ਤਿਆਰ ਹੈ ਤਾਂ ਬਾਕੀ 50% ਹਿੱਸਾ ਉਨ੍ਹਾਂ ਦੇ ਐਮ.ਪੀ ਲੈਂਡ ਫੰਡ ‘ਚੋਂ ਅਲਾਟ ਹੋਵੇਗਾ।

Leave a Reply

Your email address will not be published. Required fields are marked *