ਮੋਰਿੰਡਾ, 4 ਜਨਵਰੀ – ਮੋਰਿੰਡਾ ਵਿਖੇ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਟੀਚਾ ਹੈ ਕਿ ਸਭ ਨੂੰ ਚੰਗਾ ਜੀਵਨ ਮਿਲੇ, ਇਸ ਲਈ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ੍ਹਿਆ ਹੈ। ਇਸ ਮੌਕੇ ਉਨ੍ਹਾਂ ਆਗਨਵਾੜੀ ਵਰਕਰਾਂ ਦੀ ਤਨਖਾਹ ਵਧਾਉਣ ਦਾ ਐਲਾਨ ਕਰਦਿਆ ਕਿਹਾ ਕਿ ਆਗਨਵਾੜੀ ਵਰਕਰਾਂ ਦੀ ਤਨਖਾਹ ਵਧਾ ਕੇ 9300 ਰੁਪਏ ਕਰ ਦਿੱਤੀ ਗਈ ਹੈ, ਜਦਕਿ ਆਗਨਵਾੜੀ ਵਰਕਰ ਮਿੰਨੀ ਦੀ ਤਨਖਾਹ 6300 ਰੁਪਏ ਅਤੇ ਆਗਨਵਾੜੀ ਹੈਲਪਰ ਦੀ ਤਨਖਾਹ ਵਧਾ ਕੇ 5100 ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਗਨਵਾੜੀ ਵਰਕਰਾਂ ਦੀ ਤਨਖਾਹ ਹਰ ਸਾਲ 1 ਜਨਵਰੀ ਨੂੰ ਵਧੇਗੀ।