ਦਿੱਲੀ ‘ਚ ਵੀਕੈਂਡ ਕਰਫਿਊ ਦਾ ਐਲਾਨ |

ਨਵੀਂ ਦਿੱਲੀ, 4 ਜਨਵਰੀ – ਦਿੱਲੀ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਵੀਕੈਂਡ ਕਰਫਿਊ ਦਾ ਐਲਾਨ ਕਰ ਦਿੱਤਾ ਹੈ।ਵੀਕੈਂਡ ਕਰਫਿਊ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗੇਗਾ। ਇਸ ਦੌਰਾਨ ਸਾਰੇ ਦਫਤਰਾਂ ਤੋਂ ਵਰਕ ਫ੍ਰਾਮ ਹੋਮ ਜਾਂ ਆਨਲਾਈਨ ਵਰਕ ਹੋਵੇਗਾ ਜਦਕਿ ਨਿੱਜੀ ਦਫਤਰਾਂ ਨੂੰ 50% ਸਮਰੱਥਾ ਨਾਲ ਕੰਮ ਦੀ ਇਜਾਜ਼ਤ ਦਿੱਤੀ ਗਈ ਹੈ। ਬੱਸਾਂ ਮੈਟਰੋ ਪੂਰੀ ਸਮਰੱਥਾ ਨਾਲ ਚੱਲਣਗੀਆਂ ਤੇ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ।ਇਸ ਤੋਂ ਇਲਾਵਾ ਲੋਕਾਂ ਨੂੰ ਬਿਨ੍ਹਾਂ ਕਿਸੇ ਕੰਮ ਤੋਂ ਬਾਹਰ ਨਾ ਨਿਕਲਣ ਦੀ ਹਿਦਾਇਤ ਕੀਤੀ ਗਈ ਹੈ।

adv

Leave a Reply

Your email address will not be published. Required fields are marked *