ਡੀ ਸੀ ਨੇ ਦਿੱਤੇ ਹਵਾਈ ਅੱਡੇ ਅਤੇ ਹਸਪਤਾਲ ਤੋਂ ਭੱਜੇ ਕੋਰੋਨਾ ਮਰੀਜ਼ਾਂ ਖਿਲਾਫ਼ ਸਖਤ ਕਾਰਵਾਈ ਦੇ ਨਿਰਦੇਸ਼ |

ਅੰਮਿ੍ਤਸਰ, 6 ਜਨਵਰੀ :- ਰੋਮ ਤੋਂ ਆਈ ਫਲਾਈਟ ਵਿਚੋਂ ਕੋਰੋਨਾ ਪਾਜੀਟਵ ਆਏ 125 ਮਰੀਜ਼ਾਂ ਵਿਚੋਂ 13 ਮਰੀਜ਼ ਜਿਲ੍ਹੇ ਅੰਮਿ੍ਤਸਰ ਦੇ ਹਵਾਈ ਅੱਡੇ ਅਤੇ ਗੁਰੂ ਨਾਨਕ ਹਸਪਤਾਲ ਵਿਚੋਂਫਰਾਰ ਹੋ ਗਏ ਹਨ, ਵਿਰੁੱਧ ਡਿਪਟੀ ਕਮਿਸ਼ਨਰ ਨੇ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਖਹਿਰਾ, ਜੋ ਕਿ ਖੁਦ ਕੋਰੋਨਾਪਾਜੀਟਵ ਆਏ ਸਨ, ਨੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਸਾਰੇ ਮਰੀਜ਼ਾਂ ਵਿਰੁੱਧ ਪੁਲਿਸ ਕੋਲ ਐਪੀਡੈਮਿਕ ਅਤੇਡਿਜਾਸਟਰ ਮੈਨੇਜਮੈਂਟ ਐਕਟ ਅਧੀਨ ਪਰਚੇ ਦਰਜ ਕਰਵਾਉਣ। ਸ ਖਹਿਰਾ ਨੇ ਸਾਰੇ ਮਰੀਜ਼ਾਂ ਨੂੰ ਕਿਹਾ ਕਿ ਜਾਂ ਤਾਂ ਉਹ ਸਵੇਰ ਤੱਕ ਵਾਪਸ ਗੁਰੂ ਨਾਨਕ ਹਸਪਤਾਲਪਹੁੰਚ ਕੇ ਆਪਣੇ ਆਪ ਨੂੰ ਇਕਾਂਤ ਵਿੱਚ ਰੱਖ ਲੈਣ, ਨਹੀਂ ਤਾਂ ਉਨ੍ਹਾਂ ਦੀਆਂ ਤਸਵੀਰਾਂ ਮੀਡੀਆ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪੁਲਿਸਨੂੰ ਉਕਤ ਵਿਅਕਤੀਆਂ ਦੇ ਨਾਮ 10 ਨੰਬਰ ਅਧੀਨ ਦਰਜ ਕਰਨ ਦੀ ਹਦਾਇਤ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਮਰੀਜ਼ਾਂ ਦੇਪਾਸਪੋਰਟ, ਜਿੰਨਾ ਦਾ ਸਾਡੇ ਕੋਲ ਸਾਰਾ ਰਿਕਾਰਡ ਮੌਜੂਦ ਹੈ, ਰੱਦ ਕਰਨ ਦੀ ਸਿਫਾਰਸ਼ ਗ੍ਰਹਿ ਵਿਭਾਗ ਨੂੰ ਕਰ ਦਿੱਤੀ ਜਾਵੇਗੀ। ਸ ਖਹਿਰਾ ਨੇ ਕਿਹਾ ਕਿ ਅਸੀਂਆਪਣੇ ਜਿਲੇ ਨੂੰ ਬਿਮਾਰੀ ਤੋਂ ਦੂਰ ਰੱਖਣ ਲਈ ਹਰ ਹੀਲਾ ਵਰਤ ਰਹੇ ਹਾਂ ਅਤੇ ਉਕਤ ਮਰੀਜ਼ਾਂ ਦੀ ਲਾਪਰਵਾਹੀ ਨੂੰ ਕਿਸੇ ਕੀਮਤ ਉਤੇ ਵੀ ਬਰਦਾਸ਼ਤ ਨਹੀਂ ਕੀਤਾਜਾਵੇਗਾ।

adv

Leave a Reply

Your email address will not be published. Required fields are marked *