ਕੱਲ੍ਹ ਫ਼ਿਰੋਜ਼ ਵਿੱਚ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਰੋਸ, ਭਾਜਪਾ ਨੇ ਕੱਢਿਆ ਹੱਥ ਵਿੱਚ ਮਸ਼ਾਲਾਂ ਲੈ ਕੇ ਰੋਸ ਮਾਰਚ |

ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜਪੁਰ ਰੈਲੀ ਦੌਰਾਨ ਪ੍ਰਧਾਨ ਮੰਤਰੀ ਰੈਲੀ ਵਾਲੀ ਜਗ੍ਹਾ ਤੇ ਨਹੀਂ ਪਹੁੰਚ ਸਕੱਨ ਅਤੇ ਸਕਿਉਰਟੀ ਚ ਹੋਈ ਅਣਗਹਿਲੀ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਚ ਲਗਾਤਾਰ ਜੰਗ ਛਿੜੀ ਹੋਇ ਹੈ।ਇਸੇ ਦੇ ਚਲਦਿਆਂ ਭਾਰਤੀਆਂ ਜਨਤਾ ਯੁਵਾ ਮੋਰਚਾ ਵਲੋਂ ਫਗਵਾੜਾ ਵਿਖੇ ਰੋਸ ਵਜੋ ਮਸ਼ਾਲ ਮਾਰਚ ਕੱਢਿਆ ਗਿਆ।ਜਿਸ ਵਿਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਜੀ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ ਅਨੀਤੀ ਸੋਮ ਪ੍ਰਕਾਸ਼ ਨੇ ਇਸ ਘਟਨਾ ਕ੍ਰਮ ਨੂੰ ਮੰਦਭਾਗਾ ਦੱਸਿਆ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਇਹ ਰੋਸ ਮਾਰਚ ਵੱਖ ਵੱਖ ਬਜ਼ਾਰਾਂ ਵਿੱਚੋਂ ਕੱਢਿਆ ਗਿਆ। ਸਾਬਕਾ ਮੇਅਰ ਅਰੁਣ ਖੋਸਲਾ ਅਤੇ ਪਾਸ਼ਟਾ ਮੰਡਲ ਪ੍ਰਧਾਨ ਗਗਨ ਸੋਨੀ ਨੇ ਪੰਜਾਬ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਅਤੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।

adv

Leave a Reply

Your email address will not be published. Required fields are marked *