ਨਵੀਂ ਦਿੱਲੀ, 13 ਮਈ – ਦੇਸ਼ ਭਰ ‘ਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 3 ਲੱਖ 62 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 4120 ਮਰੀਜ਼ਾਂ ਦੀ ਕੋਰੋਨਾ ਦੇ ਚੱਲਦਿਆ ਮੌਤ ਹੋ ਗਈ। ਜੇ ਗੱਲ ਕਰੀਏ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਤਾਂ ਦੇਸ਼ ਭਰ ‘ਚ ਕੋਰੋਨਾ ਦੇ 37,710,525 ਸਰਗਰਮ ਕੇਸ ਹਨ।ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 18,64,594 ਟੈਸਟ ਹੋਏ ਹਨ ਤੇ 355181 ਮਰੀਜ਼ ਠੀਕ ਹੋਏ ਹਨ।