ਤੀਸਰੇ ਟੈਸਟ ਮੈਚ ਲਈ ਫਿੱਟ ਹਾਂ – ਵਿਰਾਟ ਕੋਹਲੀ

ਨਵੀਂ ਦਿੱਲੀ, 10 ਜਨਵਰੀ – ਭਾਰਤੀ ਟੈਸਟ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਤੀਸਰੇ ਟੈਸਟ ਲਈ ਫਿੱਟ ਹਾਂ। ਜਿਸ ਤਰਾਂ ਮੈਂ ਖੇਡ ਰਿਹਾ ਹਾਂ ਉਸ ਨਾਲ ਸ਼ਾਂਤੀ ਹਾਂ ਕਿਸੇ ਨੂੰ ਕੁੱਝ ਸਾਬਿਤ ਕਰਨ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਨਹੀ ਲੱਗਦਾ ਕਿ ਤੇਜ ਗੇਂਦਬਾਜ਼ ਮੁਹੰਮਦ ਸਿਰਾਜ ਤੀਸਰੇ ਟੈਸਟ ਮੈਚ ਲਈ ਫਿੱਟ ਹਨ। ਅਜਿਹੇ ਵਿਚ ਤੁਸੀ ਤੇਜ ਗੇਂਦਬਾਜ਼ ਨੂੰ ਖਿਡਾਉਣ ਦਾ ਜੌਖਿਮ ਨਹੀਂ ਉਠਾ ਸਕਦੇ। ਦੱਸ ਦਈਏ ਕਿ ਪਿੱਠ ‘ਚ ਦਰਦ ਕਾਰਨ ਵਿਰਾਟ ਕੋਹਲੀ ਦੱਖਣੀ ਅਫਰੀਕਾ ਖਿਲਾਫ ਦੂਸਰਾ ਟੈਸਟ ਮੈਚ ਨਹੀਂ ਖੇਡੇ ਸਨ ਤੇ ਕੇ.ਐੱਲ ਰਾਹੁਲ ਨੇ ਦੂਸਰੇ ਮੈਚ ਵਿਚ ਕਪਤਾਨੀ ਕੀਤੀ ਸੀ। ਭਾਰਤ ਦੀ ਟੀਮ ਦੂਸਰਾ ਟੈਸਟ ਮੈਚ 7 ਵਿਕਟਾਂ ਨਾਲ ਹਾਰ ਗਈ ਸੀ। 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੈ ਤੇ ਲੜੀ ਦਾ ਫੈਸਲਾ ਆਖਰੀ ਟੈਸਟ ਮੈਚ ਵਿਚ ਹੋਵੇਗਾ।

Leave a Reply

Your email address will not be published. Required fields are marked *