ਬਿਕਰਮ ਮਜੀਠੀਆ ਐੱਸ.ਆਈ.ਟੀ ਅੱਗੇ ਹੋਏ ਪੇਸ਼

ਮੋਹਾਲੀ, 12 ਜਨਵਰੀ – ਡਰੱਗਜ਼ ਮਾਮਲੇ ‘ਚ ਨਾਮਜ਼ਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਆਈ.ਜੀ ਬਲਰਾਜ ਸਿੰਘ ਦੀ ਅਗਵਾਈ ਵਾਲੀ ਐੱਸ.ਆਈ.ਟੀ ਸਾਹਮਣੇ ਪੇਸ਼ ਹੋਏ। ਡਰੱਗਜ਼ ਮਾਮਲੇ ਵਿਚ ਅਗਾਊਂ ਜਮਾਨਤ ਦੇਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਿਕਰਮ ਮਜੀਠੀਆ ਨੂੰ ਜਾਂਚ ਵਿਚ ਸਹਿਯੋਗ ਕਰਨ ਲਈ ਕਿਹਾ ਸੀ। ਇਸ ਮੌਕੇ ਬਿਕਰਮ ਮਜੀਠੀਆ ਨੇ ਜ਼ਿਆਦਾ ਕੁੱਝ ਨਾ ਬੋਲਦੇ ਹੋਏ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਦਾ ਉਹ ਸਨਮਾਨ ਕਰਦੇ ਹਨ ਤੇ ਇਸ ਦੇ ਤਹਿਤ ਹੀ ਉਹ ਐੱਸ.ਆਈ.ਟੀ ਸਾਹਮਣੇ ਪੇਸ਼ ਹੋਏ ਹਨ।

Leave a Reply

Your email address will not be published. Required fields are marked *