ਨਵੀਂ ਦਿੱਲੀ, 12 ਜਨਵਰੀ – ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ ਪਾਬੰਦੀਆਂ ਕਾਰਨ ਦਿੱਲੀ ਦੇ ਹੋਟਲ ਅਤੇ Travel industry operators ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਸੁਸ਼ਾਂਤ ਟਰੈਵਲਜ਼ ਦੇ ਮਾਲਿਕ ਸੌਰਵ ਤਿਵਾੜੀ ਦਾ ਕਹਿਣਾ ਹੈ ਕਿ ਓਮੀਕਰੋਨ ਦੇ ਡਰ ਤੋਂ 16 ‘ਚੋਂ 12 ਵਿਦੇਸ਼ੀ ਯਾਤਰਾ ਸਮੂਹਾਂ ਨੇ ਆਪਣੀ ਬੁਕਿੰਗ ਰੱਦ ਕਰ ਦਿੱਤੀ ਹੈ।ਦਿੱਲੀ ਹੋਟਲ ਮਹਾਂਸੰਘ ਐਸੋਸੀਏਸ਼ਨ ਦੇ ਵਿਜੇ ਤਿਵਾੜੀ ਦਾ ਕਹਿਣਾ ਹੈ ਕਿ ਅਸੀਂ ਅਜੇ ਤੱਕ ਕੋਵਿਡ-19 ਦੀਆਂ ਪਹਿਲੀਆਂ ਦੋ ਲਹਿਰਾ ਤੋਂ ਆਰਥਿਕ ਰੂਪ ‘ਚ ਉਭਰ ਨਹੀਂ ਸਕੇ ਹਾਂ। ਹੁਣ ਓਮੀਕਰੋਨ ਦੇ ਚੱਲਦਿਆਂ ਲੋਕ ਆਪਣੀ ਬੁਕਿੰਗ ਰੱਦ ਕਰ ਰਹੇ ਹਨ।ਅਸੀਂ ਕੀਮਤਾਂ ‘ਚ 50% ਕਮੀ ਵੀ ਕੀਤੀ ਹੈ, ਪਰੰਤੂ ਇਸ ਦੇ ਬਾਵਜੂਦ ਸਾਡੇ ਕੋਲ ਬੁਕਿੰਗ ਨਹੀਂ ਹੈ।