ਲਖਨਊ, 12 ਜਨਵਰੀ – ਉੱਤਰ ਪ੍ਰਦੇਸ਼ ‘ਚ ਇੱਕ ਹੋਰ ਮੰਤਰੀ ਨੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਦਾ ਸਾਥ ਛੱਡ ਦਿੱਤਾ ਹੈ। ਹੁਣ ਉੱਤਰ ਪ੍ਰਦੇਸ਼ ਦੇ ਜੰਗਲਾਤ ਤੇ ਵਾਤਾਵਰਣ ਮੰਤਰੀ ਅਤੇ ਭਾਜਪਾ ਆਗੂ ਦਾਰਾ ਸਿੰਘ ਚੌਹਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਆਪਣੇ ਅਸਤੀਫੇ ਵਿਚ ਉਨ੍ਹਾਂ ਯੂ.ਪੀ ਸਰਕਾਰ ਦੁਆਰਾ ਦਲਿਤ ਅਤੇ ਪੱਛੜੇ ਵਰਗ ਦੀ ਅਣਗਹਿਲ਼ੀ ਦਾ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ ਯੂ.ਪੀ ਦੇ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਤੇ ਉਨ੍ਹਾਂ ਨਾਲ 3 ਭਾਜਪਾ ਵਿਧਾਇਕ ਭਾਜਪਾ ਤੋਂ ਅਲੱਗ ਹੋ ਚੁੱਕੇ ਹਨ।