ਨਵੀਂ ਦਿੱਲੀ, 12 ਜਨਵਰੀ – ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ ਕਹਿਣਾ ਹੈ ਕਿ ਭਾਰਤ ‘ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ ਤੇ 12 ਜਨਵਰੀ ਨੂੰ ਕੋਰੋਨਾ ਦੇ 9,55,319 ਸਰਗਰਮ ਮਾਮਲੇ ਦਰਜ ਕੀਤੇ ਗਏ ਹਨ।ਦੁਨੀਆ ਭਰ ਦੇ 159 ਦੇਸ਼ਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ। ਯੂਰੋਪ ਦੇ 8 ਦੇਸ਼ਾਂ ਵਿਚ ਪਿਛਲੇ 2 ਹਫਤਿਆਂ ਦੌਰਾਨ ਕੋਰੋਨਾ ਦੇ 2 ਗੁਣਾ ਵੱਧ ਮਾਮਲੇ ਦਰਜ ਕੀਤੇ ਗਏ ਹਨ।ਜੇ ਗੱਲ ਕਰੀਏ ਭਾਰਤ ਦੀ ਤਾਂ ਪੱਛਮੀ ਬੰਗਾਲ (32.18%), ਮਹਾਂਰਾਸ਼ਟਰ (22.39%), ਦਿੱਲੀ (23.1%), ਯੂ.ਪੀ (4.47%), ਤਾਮਿਲਨਾਡੂ, ਕਰਨਾਟਕ, ਕੇਰਲ ਤੇ ਗੁਜਰਾਤ ਵਿਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਇਸ ਤੋਂ ਇਲਾਵਾ ਦੁਨੀਆ ਭਰ ‘ਚ ਓਮੀਕਰੋਨ ਕਾਰਨ 115 ਮੌਤਾਂ ਦੀ ਪੁਸ਼ਟੀ ਹੋਈ ਹੈ ਜਦਕਿ ਭਾਰਤ ਵਿਚ ਓਮੀਕਰੋਨ ਕਾਰਨ ਇੱਕ ਮੌਤ ਹੋਈ ਹੈ।