ਲੁਧਿਆਣਾ, 12 ਜਨਵਰੀ – ਪੰਜਾਬ ਅੰਦਰ 14 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸਮਾਜ ਮੋਰਚਾ ਨੇ ਲੁਧਿਆਣਾ ਵਿਖੇ ਪ੍ਰੈੱਸ ਵਾਰਤਾ ਦੌਰਾਨ 10 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਸੰਯੁਕਤ ਸਮਾਜ ਮੋਰਚਾ ਵੱਲੋਂ ਜਾਰੀ ਕੀਤੀ ਗਈ ਲਿਸਟ ਵਿਚ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ, ਰਵਨੀਤ ਬਰਾੜ ਮੁਹਾਲੀ ਤੋਂ, ਹਰਜਿੰਦਰ ਸਿੰਘ ਟਾਂਡਾ ਖਡੂਰ ਸਾਹਿਬ ਤੋਂ, ਸੁਖਮਨਦੀਪ ਢਿੱਲੋ ਤਰਨਤਾਰਨ ਤੋਂ, ਰਾਜੇਸ਼ ਕੁਮਾਰ ਕਰਤਾਰਪੁਰ ਤੋਂ, ਰਮਨਦੀਪ ਜੈਤੋਂ ਤੋਂ, ਅਜੇ ਕੁਮਾਰ ਫਿਲੌਰ ਤੋਂ, ਬਲਰਾਜ ਸਿੰਘ ਠਾਕੁਰ ਕਾਦੀਆਂ ਤੋਂ, ਨਵਦੀਪ ਸੰਘਾ ਮੋਗਾ ਤੋਂ ਅਤੇ ਪ੍ਰੇਮ ਸਿੰਘ ਭੰਗੂ ਘਨੌਰ ਤੋਂ ਉਮੀਦਵਾਰ ਐਲਾਨੇ ਗਏ ਹਨ।