ਕੋਆਪ੍ਰੇਟਿਵ ਬੈਂਕ ਵਿਖੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਝੂਠਾਂ ਦੀ ਪੰਡ ਸਾੜ ਕੇ ਮਨਾਇਆ ਲੋਹੜੀ ਦਾ ਤਿਉਹਾਰ

ਜਲੰਧਰ, 13 ਜਨਵਰੀ – ਲੋਹੜੀ ਦੇ ਤਿਉਹਾਰ ‘ਤੇ ਅੱਜ ਕੋਆਪ੍ਰੇਟਿਵ ਬੈਂਕ ਜਲੰਧਰ ਵਿਖੇ ਸਰਕਾਰੀ ਮੁਲਾਜ਼ਮਾਂ ਦੀ ਜੁਆਇੰਟ ਕਮੇਟੀ ਪੰਜਾਬ ਸਰਕਾਰ ਦੇ ਝੂਠਾਂ ਦੀ ਪੰਡ ਬਣਾ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਹੈ। ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੁਣ ਚੋਣ ਜਾਬਤਾ ਲੱਗ ਗਿਆ ਹੈ, ਪਰ ਉਸ ਤੋਂ ਪਹਿਲਾਂ ਵੀ ਸਰਕਾਰ ਨੇ ਜੋ ਕਿਹਾ ਉਹ ਪੂਰਾ ਨਹੀਂ ਕੀਤਾ ਹੈ। ਸਮੂਹ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਨਾਆਰੇਬਾਜ਼ੀ ਕਰਦਿਆ ਲੋਹੜੀ ਦੇ ਤਿਉਹਾਰ ‘ਤੇ ਪੰਜਾਬ ਸਰਕਾਰ ਦੇ ਝੂਠਾਂ ਦੀ ਪੰਡ ਨੂੰ ਫੂਕਿਆ।

Leave a Reply

Your email address will not be published. Required fields are marked *