ਯੂ.ਪੀ ਦੇ ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਤੇ ਧਰਮ ਸਿੰਘ ਸੈਣੀ ਸਮਾਜਵਾਦੀ ਪਾਰਟੀ ‘ਚ ਸ਼ਾਮਿਲ

ਲਖਨਊ, 14 ਜਨਵਰੀ – ਭਾਜਪਾ ਅਤੇ ਯੂ.ਪੀ ਕੈਬਨਿਟ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਤੇ ਧਰਮ ਸਿੰਘ ਸੈਣੀ ਅੱਜ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ‘ਚ ਸ਼ਾਮਿਲ ਹੋ ਗਏ।ਉਨ੍ਹਾਂ ਨਾਲ ਬਸਪਾ ਦੇ ਸਾਬਕਾ ਵਿਧਾਇਕ ਨੀਰਜ ਕੁਸ਼ਵਾਹਾ ਮੌਰਿਆ, ਬਲਰਾਮ ਸੈਣੀ, ਸਾਬਕਾ ਭਾਜਪਾ ਐਮ.ਐਲ.ਸੀ ਹਰਪਾਲ ਸੈਣੀ, ਭਾਜਪਾ ਦੇ ਸਾਬਕਾ ਵਿਧਾਇਕ ਰਜਿੰਦਰ ਪ੍ਰਤਾਪ ਸਿੰਘ, ਕਾਂਗਰਸ ਦੇ ਸਾਬਕਾ ਵਿਧਾਇਕ ਬਾਂਸੀ ਸਿੰਘ ਪਹਾੜੀਆ, ਸਾਬਕਾ ਚੀਫ ਸਿਕਿਓਰਿਟੀ ਅਫਸਰ ਪਦਮ ਸਿੰਘ ਵੀ ਸਮਾਜਵਾਦੀ ਪਾਰਟੀ ਵਿਚ ਸ਼ਾਮਿਲ ਹੋ ਗਏ।

Leave a Reply

Your email address will not be published. Required fields are marked *